Sunday, 1 September 2019

ਅਮਿਟ ਯਾਦਾਂ ਨਾਲ ਹੋਈ ਕਲੱਸਟਰ ਖੇੜਾ ਪ੍ਰਾਇਮਰੀ ਸਕੂਲ ਖੇਡਾਂ ਦੀ ਸਮਾਪਤੀ

0 comments

ਅਮਿਟ ਯਾਦਾਂ ਨਾਲ ਹੋਈ  ਕਲੱਸਟਰ ਖੇੜਾ ਪ੍ਰਾਇਮਰੀ  ਸਕੂਲ ਖੇਡਾਂ  ਦੀ ਸਮਾਪਤੀ  


ਫਗਵਾੜਾ 1 ਸਤੰਬਰ :-  ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਪਿਛਲੇ ਤਿੰਨ ਦਿਨਾਂ ਤੋਂ  ਪਿੰਡ ਖੇੜਾ ਦੀ ਗਰਾਉਂਡ ਵਿੱਚ ਚੱਲ ਰਹੀਆਂ ਕਲੱਸਟਰ ਖੇੜਾ ਦੀਆਂ ਖੇਡਾਂ ਅਮਿਟ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈਆਂ। ਸਮਾਪਤੀ ਅਤੇ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਸ਼੍ਰੀਮਤੀ ਨਿਸ਼ਾ ਰਾਣੀ ਮੈਂਬਰ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਮੈਬਂਰ ਸਨ।  ਸਮਾਗਮ ਦੀ ਸ਼ੁਰਆਤ ਸੱਭਿਆਚਾਰਕ ਪ੍ਰੋਗਰਾਮ ਨਾਲ ਸ਼ੁਰੂ ਹੋਈ। ਸ਼੍ਰੀਮਤੀ ਨਿਸ਼ਾ ਰਾਣੀ ਮੈਂਬਰ ਜਿਲ੍ਹਾ ਪਰਿਸ਼ਦ  ਨੇ ਆਪਣੇ ਭਾਸ਼ਣ ਵਿੱਚ ਉਨਾਂ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਪ੍ਰਮੁੱਖ ਅੰਗ ਹਨ। ਜੋ ਸਾਡੇ ਜੀਵਨ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜਬੂਤ ਬਣਾਉਂਦੀਆਂ ਹਨ। ਨਾਲ ਹੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਦੀਆਂ ਹਨ। ਉਨਾਂ ਨੇ ਪੜਾਈ ਦੇ ਨਾਲ ਖਿਡਾਰੀਆਂ ਨੂੰ ਖੇਡਾਂ ਵਿੱਚ ਹੋਰ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਜੇਤੂ ਖਿਡਾਰੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਨਾਂ ਖੇਡਾਂ ਵਿੱਚ ਪ੍ਰਾਇਮਰੀ ਸਕੂਲ ਖੇੜਾ, ਚਾਚੋਕੀ, ਨੰਗਲ, ਜਗਤਪੁਰ ਜੱਟਾਂ, ਮੌਲੀ, ਭਾਣੋਕੀ, ਠੱਕਰਕੀ, ਰਵਿਦਾਸ ਨਗਰ, ਜਮਾਲਪੁਰ, ਪੜ੍ਹਵਾ, ਨਿਹਾਲਗੜ੍ਹ ਦੀਆਂ ਟੀਮਾਂ ਨੇ ਭਾਗ ਲਿਆ ਤੇ ਸੋਨੇ, ਚਾਂਦੀ ਅਤੇ ਤਾਂਬੇ ਦੇ ਮੈਡਲ ਪ੍ਰਾਪਤ ਕੀਤੇ [ਬੱਚਿਆ ਦੀਆਂ ਦੌੜਾਂ, ਲੰਬੀ ਛਲਾਂਗ, ਕੁਸ਼ਤੀ, ਗੋਲਾ ਸੁੱਟਣਾ, ਰੱਸਾਕਸੀ, ਰੱਸੀ  ਟੱਪਣਾ, ਖੋ-ਖੋ, ਕਬੱਡੀ, ਫੁੱਟਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਵੱਲੋ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਕਲੱਸਟਰ ਟੂਰਨਾਮੈਂਟ ਕਮੇਟੀ ਅਤੇ ਅਧਿਆਪਕਾਂ ਵੱਲੋ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ [ ਇਸ ਮੌਕੇ ਤੇ ਸੰਤੋਸ਼ ਕੁਮਾਰੀ ਸਰਪੰਚ , ਕਮਲੇਸ਼ ਰਾਣੀ ਪੰਚ , ਕੁਲਵਿੰਦਰ ਕੌਰ ਪੰਚ , ਤਜਿੰਦਰ ਕੁਮਾਰ , ਮਨਦੀਪ ਸਿੰਘ , ਸੁਰਜੀਤ ਕੁਮਾਰ, ਸੁਦੇਸ਼ ਕੁਮਾਰ ,  ਸੁਨੀਤਾ ਰਾਣੀ ਸੈਂਟਰ ਇੰਚਾਰਜ  , ਰਾਣੀ ਹੈਡ ਟੀਚਰ, ਗੌਰਵ ਸਿੰਘ , ਰਵਿੰਦਰ ਸਿੰਘ , ਤੀਰਥ ਸਿੰਘ , ਰਾਮਪਾਲ , ਜਸਬੀਰ ਭੰਗੂ , ਸੁਰਿੰਦਰ ਕੁਮਾਰ , ਕੁਲਵਿੰਦਰ ਰਾਏ, ਪਰਵੀਨ ਬਾਲਾ , ਪੂਨਮ , ਮਨਜੀਤ ਕੌਰ , ਨਵਜੀਤ , ਸੁਰਿੰਦਰ ਕੌਰ , ਨੀਲਮ ਰਾਣੀ , ਦਵਿੰਦਰ ਕੌਰ , ਰਾਣੀ , ਨੀਲਮ ਰਾਣੀ , ਜਸਦੀਪ ਕੌਰ , ਬਲਵਿੰਦਰ ਕੌਰ , ਰੇਣੁਕਾ , ਜਸਵਿੰਦਰ ਕੋਰ , ਗੌਰੀ ਕੌੜਾ ,  ਸੁਮਿਤਾ , ਮਨਜੀਤ ਕੌਰ ਆਦਿ ਹਾਜਰ ਸਨ

No comments:

Post a Comment