Punjab cabinet meeting decision 30 April

ਮੰਤਰੀ ਮੰਡਲ ਦੀ ਅੱਜ ਦੀ ਮੀਟਿੰਗ 'ਚ 8 ਹਜ਼ਾਰ ਸਿਪਾਹੀਆਂ ਦੀ
ਤਰੱਕੀ ਤੇ 12 ਹਜ਼ਾਰ ਦੀ ਨਵੀਂ ਭਰਤੀ ਏਜੰਡੇ 'ਤੇ
ਪੈਨਸ਼ਨਰਾਂ ਦੀ ਸਿਹਤ ਸਕੀਮ ਲੈਣ ਦਾ ਸਮਾਂ ਜੂਨ 2016 ਤੱਕ ਵਧਾਉਣ
ਦੀ ਤਜਵੀਜ਼
ਚੰਡੀਗੜ੍ਹ, 29 ਅਪ੍ਰੈਲ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ
ਸਨਿਚਰਵਾਰ ਬਾਅਦ ਦੁਪਹਿਰ 1 ਵਜੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ
ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਣ ਵਾਲੀ
ਮੀਟਿੰਗ ਵੱਲੋਂ ਪੁਲਿਸ ਵਿਭਾਗ ਵਿਚ ਤਰੱਕੀਆਂ ਅਤੇ ਅਤੇ ਨਵੀਆਂ ਭਰਤੀ
ਸਬੰਧੀ ਕੁਝ ਅਹਿਮ ਫ਼ੈਸਲੇ ਲਏ ਜਾਣਗੇ | ਮੰਤਰੀ ਮੰਡਲ ਵੱਲੋਂ 16 ਸਾਲ ਦੀ
ਨੌਕਰੀ ਪੂਰੀ ਕਰਨ ਵਾਲੇ ਸਿਪਾਹੀ ਨੂੰ ਹਵਲਦਾਰ ਦਾ ਦਰਜਾ ਦੇਣਾ
ਏਜੰਡੇ 'ਤੇ ਹੈ, ਜਦੋਂ ਕਿ ਇਸ ਵੇਲੇ 9 ਸਾਲ ਦੀ ਨੌਕਰੀ ਪੂਰਾ ਕਰਨ ਵਾਲੇ ਨੂੰ
ਸੀਨੀਅਰ ਸਿਪਾਹੀ ਦਾ ਦਰਜਾ ਦਿੱਤਾ ਜਾ ਰਿਹਾ ਹੈ | ਇਸ ਫ਼ੈਸਲੇ
ਨਾਲ ਪੁਲਿਸ ਦੇ ਸਿਪਾਹੀ ਕਾਡਰ ਵਿਚ ਭਰਤੀਆਂ ਸਬੰਧੀ ਖੜੋਤ ਦੂਰ
ਕੀਤੀ ਜਾ ਸਕੇਗੀ | ਇਸ ਤੋਂ ਇਲਾਵਾ ਹੋਮਗਾਰਡ ਵਿਭਾਗ ਵਿਚ ਵੀ
4000 ਨਵੇਂ ਹੋਮ ਗਾਰਡਾਂ ਦੀ ਭਰਤੀ ਕੀਤੇ ਜਾਣਾ ਏਜੰਡੇ 'ਤੇ ਹੈ, ਜਦੋਂ ਕਿ
ਹੋਮਗਾਰਡ ਵਿਚ 750 ਡਰਾਈਵਰ ਵੀ ਭਰਤੀ ਕੀਤੇ ਜਾਣੇ ਹਨ | ਪੁਲਿਸ
ਵਿਭਾਗ 'ਚ ਸਿਪਾਹੀ ਤੋਂ ਹਵਲਦਾਰ ਬਣਨ ਕਾਰਨ ਜੋ 8000
ਸਿਪਾਹੀਆਂ ਦੀਆਂ ਅਸਾਮੀਆਂ ਖ਼ਾਲੀ ਹੋਣਗੀਆਂ ਉਨ੍ਹਾਂ 'ਤੇ ਵੀ
ਨਵੀਂ ਭਰਤੀ ਲਈ ਪ੍ਰਵਾਨਗੀ ਦਿੱਤੀ ਜਾਣੀ ਹੈ | ਜਿਨ੍ਹਾਂ ਵਿਚੋਂ
1200 ਮਹਿਲਾ ਕਾਂਸਟੇਬਲ ਭਰਤੀ ਕੀਤੇ ਜਾਣਗੇ | ਪੁਲਿਸ ਵਿਚ 435
ਇੰਸਪੈਕਟਰਾਂ ਦੀਆਂ ਨਵੀਆਂ ਅਸਾਮੀਆਂ ਕਾਇਮ ਕੀਤਾ ਜਾਣਾ ਵੀ
ਏਜੰਡੇ 'ਤੇ ਹੈ ਜਿਨ੍ਹਾਂ ਨੂੰ ਪੁਲਿਸ ਵਿਚ ਤਰੱਕੀਆਂ ਅਤੇ ਨਵੀਂ ਭਰਤੀ ਨਾਲ
ਭਰਿਆ ਜਾਵੇਗਾ | ਇਸ ਤੋਂ ਇਲਾਵਾ ਸਿਹਤ ਵਿਭਾਗ ਵਿਚ 3500
ਤਕਨੀਕੀ ਅਸਾਮੀਆਂ 'ਤੇ ਭਰਤੀ ਦਾ ਕੰਮ ਐਸ. ਐਸ. ਬੋਰਡ ਦੇ
ਅਧਿਕਾਰ ਖੇਤਰ ਹੇਠੋਂ ਕੱਢ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਦਿੱਤਾ
ਜਾ ਰਿਹਾ ਹੈ ਜਦੋਂ ਕਿ ਡਿਪਟੀ ਕਮਿਸ਼ਨਰਾਂ ਅਤੇ ਐਸ. ਡੀ. ਐਮ
ਦਫ਼ਤਰਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਨੂੰਨਗੋ ਅਤੇ
ਕਲਰਕਾਂ ਦੀਆਂ 150 ਨਵੀਆਂ ਅਸਾਮੀਆਂ ਕਾਇਮ ਕਰਨ ਦੀ ਤਜਵੀਜ਼
ਹੈ ਜੋ ਮੁੱਖ ਤੌਰ 'ਤੇ ਨਵਿਆਂ ਜ਼ਿਲਿ੍ਹਆਂ ਵਿਚ ਹੋਣਗੀਆਂ | ਇਸੇ ਤਰ੍ਹਾਂ ਇਕ
ਹੋਰ ਤਜਵੀਜ਼ ਰਾਹੀ ਰਾਜ ਸਰਕਾਰ ਵੱਲੋਂ ਪੈਨਸ਼ਨ ਪ੍ਰਾਪਤ ਕਰਨ ਵਾਲੇ
ਕਰਮਚਾਰੀਆਂ ਨੂੰ ਮੁਫ਼ਤ ਸਿਹਤ ਸਕੀਮ ਨੂੰ ਅਪਣਾਉਣ ਲਈ ਜੂਨ 2016 ਤੱਕ
ਦਾ ਸਮਾਂ ਵਧਾਉਣ ਦੀ ਤਜਵੀਜ਼ ਹੈ ਜਦੋਂ ਕਿ ਸਾਬਕਾ ਫੌਜੀਆਂ ਨੂੰ ੂ ਜੋ
ਇਸ ਵੇਲੇ ਕੇਂਦਰ ਜਾਂ ਸੂਬਾ ਸਰਕਾਰ ਤੋਂ ਜੋ ਇਕ ਪੈਨਸ਼ਨ ਦੇਣ ਦੀ ਪਾਲਿਸੀ
ਹੈ ਉਸ ਨੂੰ ਭਾਰਤ ਸਰਕਾਰ ਦੇ ਫੈਸਲੇ ਦੀ ਰੋਸ਼ਨੀ ਵਿਚ ਬਦਲਣ ਦੀ
ਤਜਵੀਜ਼ ਹੈ ਤਾਂ ਜੋ ਸਾਬਕਾ ਫੌਜੀ ਕੇਂਦਰ ਅਤੇ ਪੰਜਾਬ ਦੋਵਾਂ ਤੋ ਪੈਨਸ਼ਨ
ਪ੍ਰਾਪਤ ਕਰ ਸਕਣ | ਪੰਜਾਬ ਸਿਵਲ ਸਕੱਤਰੇਤ 'ਚ ਅੰਡਰ ਸੈਕਟਰੀ ਅਤੇ
ਡਿਪਟੀ ਸੈਕਟਰੀ ਪੱਧਰ ਦੀਆਂ 8-9 ਨਵੀਆਂ ਅਸਾਮੀਆਂ ਕਾਇਮ ਕੀਤੇ
ਜਾਣ ਦੀ ਵੀ ਤਜਵੀਜ਼ ਹੈ | ਰਾਜ ਸਰਕਾਰ ਜਿਸ ਵੱਲੋਂ ਬਹਾਦਰਗੜ੍ਹ ਦੇ
ਕਿਲ੍ਹੇ 'ਤੇ ਕਾਫੀ ਪੈਸਾ ਖਰਚ ਕੇ ਇਸ ਇਤਿਹਾਸਕ ਕਿਲ੍ਹੇ ਦਾ
ਨਵੀਨੀਕਰਨ ਕੀਤਾ ਗਿਆ ਹੈ ਅਤੇ ਕੰਮ ਹੁਣ ਪੂਰਾ ਹੋਣ ਵਾਲਾ ਹੈ ਅਤੇ
ਰਾਜ ਸਰਕਾਰ ਵੱਲੋਂ ਇਸ ਇਤਿਹਾਸਕ ਕਿਲ੍ਹੇ ਦੀ ਸਾਂਭ ਸੰਭਾਲ ਲਈ
ਕਿਸੇ ਨਿੱਜੀ ਕੰਪਨੀ ਨੂੰ ਵੀ ਭਾਈਵਾਲੀ 'ਚ ਲੈਣ ਦੀ ਤਜਵੀਜ਼ ਰੱਖੀ
ਹੈ, ਜਿਸ 'ਤੇ ਮੰਤਰੀ ਮੰਡਲ ਵੱਲੋਂ ਫੈਸਲਾ ਲਿਆ ਜਾਣਾ ਹੈ | ਪੰਜਾਬ ਦੇ
ਸਿੰਚਾਈ ਵਿਭਾਗ 'ਚ ਜੂਨੀਅਰ ਇੰਜੀਨੀਅਰਾਂ ਦੀਆਂ 100
ਅਸਾਮੀਆਂ ਭਰਨਾ ਵੀ ਏਜੰਡੇ 'ਤੇ ਹੈ |
SHARE

Gorav Singh

  • Image
  • Image
  • Image
  • Image
  • Image